ਹੁਣ ਨਗ਼ਮਾ ਸਾਰੰਗੀਆਂ ਦਾ ਚੋਰ ਹੋ ਗਿਆ

ਸਰਤਾਜ 'ਤੇ ਕਿਸੇ ਦੀ ਗ਼ਜ਼ਲ ਚੋਰੀ ਕਰ ਕੇ ਗਾਉਣ ਦਾ ਦੋਸ਼
ਤਰਲੋਕ ਸਿੰਘ ਜੱਜ ਨਾਂ ਦਾ ਇਕ ਬੰਦਾ, ਜਿਹੜਾ ਆਪਣਾ ਤਖ਼ੱਲਸ ਅੰਗਰੇਜ਼ੀ ਦੇ ਸ਼ਬਦ 'ਜੱਜ' ਵਾਂਗ ਲ਼ਿਖਦਾ ਹੈ ਇਹ ਦਾਅਵਾ ਕਰ ਰਿਹਾ ਹੈ ਕਿ ਸੂਫੀ ਗਾਇਕ ਵਜੋਂ ਮਸ਼ਹੂਰ ਹੋ ਰਹੇ ਗਾਇਕ ਡਾਕਟਰ ਸਤਿੰਦਰ ਸਰਤਾਜ ਨੇ ਉਨ੍ਹਾਂ ਦੀ 1994 ਵਿਚ ਛਪੀ ਹੋਈ ਗ਼ਜ਼ਲਾਂ ਦੀ ਕਿਤਾਬ 'ਅਹਿਸਾਸ ਦੇ ਜ਼ਖ਼ਮ' ਵਿਚੋਂ ਇਕ ਗ਼ਜ਼ਲ ਚੋਰੀ ਕਰ ਕੇ, ਉਸ ਨੂੰ ਆਪਣਾ ਕਲਾਮ ਦੱਸ ਕੇ ਗਾਇਆ ਹੈ। ਸ਼੍ਰੀ ਜੱਜ ਨੇ ਇਹ ਗ਼ਜ਼ਲ ਫੇਸਬੁੱਕ ਉੱਤੇ ਨਸ਼ਰ ਵੀ ਕਰ ਦਿੱਤੀ ਹੈ। ਜਦੋਂ ਕੁੱਝ ਲੋਕਾਂ ਨੇ ਉਨ੍ਹਾਂ ਦੀ ਗ਼ਜ਼ਲ:'
ਅਸਾਂ ਅੱਗ ਦੇ ਵਸਤਰ ਪਾਉਣੇ ਨੇ, ਨਜ਼ਦੀਕ ਨਾ ਹੋ।
ਅਸਾਂ ਧਰਤ ਆਕਾਸ਼ ਜਲਾਉਣੇ ਨੇ, ਨਜ਼ਦੀਕ ਨਾ ਹੋ।
ਸਰਤਾਜ ਦੇ ਮੂਹੋਂ ਸੁਣੀ ਹੋਣ ਦੀ ਸ਼ਾਹਦੀ ਭਰੀ ਤਾਂ ਇਸ ਸ਼ਾਇਰ ਨੇ ਨਾਲੇ ਤਾਂ ਇਹ ਗ਼ਜ਼ਲ ਦਾ ਸ਼ਾਇਰ ਹੋਣ 'ਤੇ ਦਾਦ ਕਬੂਲੀ ਤੇ ਨਾਲੇ ਲੋਕਾਂ ਅੱਗੇ ਉਨਾਂ ਨੂੰ 'ਇਨਸਾਫ਼' ਦੁਆਉਣ ਲਈ ਤਰਲੇ ਵੀ ਪਾਏ। ਜਦੋਂ ਜੱਸੀ ਸੰਘਾ ਨਾਂ ਦੀ ਇਕ ਬੀਬੀ ਨੇ ਉਨ੍ਹਾਂ ਨੂੰ ਇਹ ਪੁੱਛਿਆ ਕਿ ਕੀ ਇਹ ਗ਼ਜ਼ਲ ਡਾ. ਸਤਿੰਦਰ ਸਰਤਾਜ ਦੀ ਨਹੀਂ ਹੈ, ਸ਼੍ਰੀ ਜੱਜ ਨੇ ਕਿਹਾ, "ਮੈਨੂੰ ਵੀ ਪਤਾ ਲੱਗਿਆ ਹੈ ਕਿ ਡਾ. ਸਰਤਾਜ ਨੇ ਮੇਰੀ ਇਸ ਗ਼ਜ਼ਲ ਦੇ ਕੁੱਝ ਸ਼ਿਅਰ ਵਰਤ ਲਏ ਹਨ ਤਾਂ ਮੈਂ ਇਸੇ ਕਾਰਨ ਹੀ ਇਹ ਗ਼ਜ਼ਲ ਇੱਥੇ ਪੋਸਟ ਕੀਤੀ ਹੈ। ਇਹ ਗ਼ਜ਼ਲ ਮੇਰੀ, 1994 ਵਿਚ ਛਪੀ ਕਿਤਾਬ 'ਅਹਿਸਾਸ ਦੇ ਜ਼ਖ਼ਮ' ਵਿਚ ਛਪੀ ਹੋਈ ਹੈ। 

ਹਰਜਿੰਦਰ ਸਿੰਘ ਲਾਲ ਨਾਂ ਦੇ ਇਕ ਬੰਦੇ ਨੇ ਜਦੋਂ ਇੰਨੀ ਵਧੀਆ ਗ਼ਜ਼ਲ ਲਿਖਣ ਲਈ 'ਜੱਜ' ਨੂੰ ਸ਼ਾਬਾਸ਼ ਦਿੱਤੀ ਤਾਂ ਉਨ੍ਹਾਂ ਨੇ ਸ਼੍ਰੀ ਲਾਲ ਨੂੰ ਕਿਹਾ,"ਲਾਲ ਸਾਹਿਬ, ਕਿਰਪਾ ਕਰ ਕੇ ਪਤਾ ਕਰੋ...ਮੇਰੀ ਗ਼ਜ਼ਲ, ਬਿਨਾਂ ਮੇਰਾ ਨਾਮ ਲਏ ਆਪਣੇ ਨਾਮ 'ਤੇ ਗਾਈ ਗਈ ਹੈ, ਡਾ. ਸਰਤਾਜ ਬਹੁਤ ਮਾਨਯੋਗ ਹਸਤਾਖ਼ਰ ਨੇ ਪੰਜਾਬੀ ਗਾਇਕੀ ਵਿਚ, ਪਰ....।"
ਇਸ ਦੇ ਜੁਆਬ ਵਿਚ ਸ਼੍ਰੀ ਲਾਲ ਨੇ ਕਿਹਾ, "ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਸ ਨੂੰ ਸਿੱਧਾ ਹੀ ਪੁੱਛ ਸਕਦਾ ਹਾਂ।"
ਦੂੁਜੇ ਪਾਸੇ ਇਸ ਸ਼ਾਇਰ ਨੇ ਇਹ ਵੀ ਕਿਹਾ ਹੈ, "ਮੈਨੂੰ ਕੁੱਝ ਦੋਸਤਾਂ ਨੇ ਦੱਸਿਆ ਹੈ ਕਿ ਇਹ ਗ਼ਜ਼ਲ ਇਕ ਮੌਜੂਦਾ ਗਾਇਕ ਨੇ ਗਾਈ ਹੈ ਤੇ ਉਨ੍ਹਾਂ ਨੇ ਬਿਨਾਂ ਮੇਰਾ ਨਾਮ ਬਤੌਰ ਸ਼ਾਇਰ ਦੱਸੇ ਗਾਈ ਹੈ। ਲਫ਼ਜ਼ਾਂ ਨੂੰ ਆਵਾਜ਼ ਮਿਲੇ ਖ਼ੁਸ਼ਕਿਸਮਤੀ ਹੈ, ਪਰ ਸ਼ਾਇਰ ਗੁਮਨਾਮ ਰਹੇ ਕੀ ਇਹ ਬੇਇਨਸਾਫੀ ਨਹੀਂ? ਇਸ ਸਬੰਧ ਵਿਚ ਪੱਤਰਕਾਰ ਰੈਕਟਰ ਕਥੂਰੀਆ ਨੇ ਕਿਹਾ, "ਇਹ ਸਰਾਸਰ ਬੇਇਨਸਾਫੀ ਹੈ ਤੇ ਸ਼ੋਸ਼ਣ ਵੀ।"
ਇਸ ਸਬੰਧ ਵਿਚ ਡਾਕਟਰ ਸਰਤਾਜ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਕਈ ਵਾਰੀ ਫੋਨ ਕੀਤੇ ਗਏ, ਪਰ ਅੱਗਿਉਂ ਕਿਸੇ ਨੇ ਫੋਨ ਨਹੀਂ ਚੁਕਿਆ।
*

9 comments:

  1. ਬਖਸ਼ਿੰਦਰ ਜੀ ਤੁਹਾਡੀ ਰਚਨਾ ਪੜੀ..ਤੁਸੀਂ ਤਕਰੀਬਨ ਸਭ ਕੁਝ ਨੂੰ ਕੁਝ ਕੁ ਤਥਾਂ ਸਮੇਤ ਦਸ ਕੇ ਅਖੀਰ ਵਿਚ ਇਹ ਆਖ ਦਿੱਤਾ ਕਿ ਡਾਕਟਰ ਸਰਤਾਜ ਹੁਰਾਂ ਫੋਨ ਨਹੀਂ ਚੁੱਕਿਆ....ਇਸ ਤੋਂ ਇਹ ਲਗਦਾ ਹੈ ਜਿਵੇਂ ਸਰਤਾਜ ਸਾਹਿਬ ਗਲਤ ਨੇ ਜਦਕਿ ਤੁਹਾਡੀ ਰਚਨਾ ਦੀ ਮੁਢਲੀ ਪੇਸ਼ਕਾਰੀ ਅਤੇ ਅੰਦਾਜ਼ ਤੋਂ ਜਾਪਦਾ ਹੈ ਕਿ ਜਿਵੇਂ ਜੱਜ ਸਾਹਿਬ, ਡਾਕਟਰ ਲਾਲ ਅਤੇ ਜੱਸੀ ਹੁਨੀਂ ਗਲਤ ਨੇ ਅਤੇ ਬਸ ਐਵੇਂ ਹੀ ਰੌਲਾ ਜਿਹਾ ਪਾ ਰਹੇ ਨੇ...ਮੈਨੂੰ ਇਸ ਮਾਮਲੇ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਪਰ ਜਾਪਦਾ ਇਹੀ ਹੈ ਕਿ ਗਲਤ ਕੋਈ ਵੀ ਨਹੀਂ...ਗਾਇਕ ਨੂੰ ਵੇਲੇ ਸਿਰ ਕਵੀ ਦਾ ਨਾਮ ਪਤਾ ਨਹੀਂ ਲੱਗਾ ਹੋਣਾ ਅਤੇ ਜੱਜ ਸਾਹਿਬ ਆਪਣੀ ਥਾਂ ਸਹੀ ਨੇ ਕਿਓਂਕਿ ਉਹਨਾਂ ਦੀ ਵੀ ਘਾਲਣਾ ਹੈ..,.ਉਹਨਾਂ ਦੀ ਤਪਸਿਆ ਨੂੰ ਡਾਕਟਰ ਲਾਲ ਸਾਹਿਬ ਨੇ ਮੇਰੇ ਨਾਲੋਂ ਕੀਤੇ ਵਧ ਨੇੜੇ ਹੋ ਕੇ ਦੇਖਿਆ ਹੈ...ਤੇ ਅਖੀਰ ਵਿਚ ਸਿਰਫ ਏਨੀ ਗੱਲ ਹੋਰ ਕਿ ਤਰਲੋਕ ਜੀ ਸਿਰਫ ਤਖੱਲਸ ਹੀ ਨਹੀਂ ਲਿਖਦੇ ਬਲਕਿ ਜੱਜ ਦੀ ਜਿੰਮੇਵਾਰੀ ਵੀ ਨਿਭਾਉਂਦੇ ਨੇ....!

    ਬਾਕੀ ਠਿੱਬੀ ਨੂੰ ਸੁਰਜੀਤ ਕਰਨ ਲਈ ਮੁਬਾਰਕਾਂ....!

    ReplyDelete
  2. ਤਰਲੋਕ ਸਿੰਘ "ਜੱਜ" ਨਾਂ ਦਾ ਇਹ ਬੰਦਾ ਸਾਲ 1974 ਤੋਂ ਲਿਖਦਾ ਤੇ ਵਖ ਵਖ ਅਖਬਾਰਾਂ ਰਸਾਲਿਆਂ ਵਿਚ ਛਪ ਰਿਹਾ ਹੈ। ਤਰਲੋਕ "ਜਜ" ਦੇ ਨਾਮ ਨਾਲ ਤੇ ਆਪਣੀ ਮਿਹਨਤ ਨਾਲ ਆਪਣੇ ਤਖਲਸ ਨੁ ਸਾਕਾਰ ਕੀਤਾ ਹੈ । ਇਸਨੂ ਇਨਸਾਫ ਲੈਣ ਲਈ ਕਿਸੇ ਅੱਗੇ ਤਰਲਾ ਕਰਨ ਦੀ ਕੋਈ ਜਰੂਰਤ ਨਹੀ। ਬਾਕੀ ਇਹ ਪਹਿਲਾਂ ਸਪਸ਼ਟ ਕੀਤਾ ਜਾ ਚੁਕਾ ਹੈ ਕਿ, "ਕਾਹਨੂ ਕਲ਼ਮ ਤੇ ਆਵਾਜ਼ ਨੂ ਕਚਹਿਰੀ ਵਿਚ ਰੋਲਨਾ ਏ ਮੈਂ ਖ਼ੁਦ ਅਦਾਲਤੀ ਸਿਸਟਮ ਦਾ ਹਿਸਾ ਹੋਣ ਕਰਕ ਇਸਨੂ ਠੀਕ ਨਹੀਂ ਸਮਝਦਾ ਇਸ ਲਈ ਮਸਲਾ ਦੋਸਤਾਂ ਤੇ ਪਾਠਕਾਂ ਪਾਸ ਰਖਿਆ ਹੈ"
    ਫਿਰ ਵੀ ਜੇ ਮਜਬੂਰ ਕੀਤਾ ਗਿਆ ਤਾਂ ਸਾਰੇ ਰਾਹ ਖੂਲੇ ਨੇ। ਅੱਗੋਂ ਫੋਨ ਨਾ ਚੂਕਣ ਦਾ ਬਹਾਨਾ ਵੀ ਅੱਜ ਦੇ ਪੱਤਰਕਾਰੀ ਖੇਤਰ ਵਿਚ ਫੈਸ਼ਨ ਵਾਂਗ ਵਰਤਿਆ ਜਾ ਰਿਹਾ। ਰਹੀ ਕਲਾਮ ਚੋਰੀ ਦੀ ਗੱਲ, ਸ਼ਿਕਾਰ ਇਕੂੱਲਾ ਤਰਲੋਕ ਹੀ ਨਹੀ ਉਸਤਾਦ ਦਾਮਨ ਤੇ ਜਨਾਬ ਦੀਪਕ ਜੈਤੋਈ ਹੂਰਾਂ ਦਾ ਕਲਾਮ ਵੀ ਚੋਰੀ ਕਰ ਕੇ ਗੌਣ ਦੀ ਖਬਰ ਹੈ। ਠਿਬੀ ਦੇ ਲੇਖਕ ਦੀ ਚੋਰ ਗਾਇਕ ਨੂ "ਠਿਬੀ" ਦੀ ਥਾਂ ਹਮਦਰਦੀ ਤੇ ਰਚਨਾ ਦੇ ਅਸਲ ਕਰਤਾ ਨੂੰ "ਠਿਬੀ" ਦਾ ਕਾਰਨ ਕਿਸ ਵੀਡੀਓ ਤਿਆਰੀ ਲਈ ਲਿਲਕੜੀ ਲੈਣਾ ਤੇ ਨਹੀਂ ? ਘੋਖ ਕਰਦੇ ਹਾਂ। ਕਿਸੇ ਗਾਇਕ ਵਲੋਂ ਕਿਸੇ ਹੋਟਲ ਵਿਚ ਹੋਏ ਗੁਨਾਹ ਤੇ ਵੀ ਗੱਲ ਸਾਹਮਣੇ ਆ ਰਹੀ ਹੈ।

    ReplyDelete
  3. Tarlok Singh JudgeMarch 25, 2010 at 4:22 AM

    Tarlok Singh Judge @Bakhshinder Singh ::: Bakhshinder Singh Says:: jnab Lall sahib, main kise bure udesh nall nahi likhea. main eh gall Rector Kathuria nU ik sanjhe dost Aje sethi nU janan bare puchhi hai.Ajay Sethi tuhwnu kiven nahi likhea, Ajay sethi nu tu kiddan jandai, eh likheahai. baki kal tak tusi jina gallan nu enjoy karde rahe, ajj ona ton battangarh banyi ja rahe ho. baaaki MAIN TUHANU DAS DIAn ke main koyi video maker nahi haan. eh gall likh ke tusI vI is gall da saboot de ditta hai ke tusIn mere barre kinna ku janade ho. Main Judge sahib di gazal chori hon dI gall agge tori hai te tusi mainu us chori vich bhayiwall bana rahe ho? kmall de arth kadh rahe ho. baki main taan Daman sahib dI nazm da mamla vI chukan vala sI, par tusi......Khair !

    Bakhshinder Ji, Tusin mithe ho ke mainu pucchde rahe ke ki Baniya te main dianatdari naal kehanda riha ke main ajay Labh riha haan jad ke tuhadi jankari vich sari galbaat hai. Tusin eh geet pehlan hi sun chuke ho phir vi maithon sabut mangde ho jo ke tuhadi nirpakhta te swal khada karda hai. Main Direct Ilzaam nahi lagay sirf dostan nu esdi bhal karan layee kiha but tusin apne lekh vich baat da batangad bana ke sagon mainu hi doshi gardanan di koshish kiti hai.

    Adab nu hathon chadna sahitkar te patarkar layee dianatdari naheen. "Tarlok Judge " nam da eh banda te "Harjinder Singh Lall naam Da Banda" Kis Taran salahunyog sambodhan han eh tusi hi jande ho. Main Direct Ilzam nahi lagaya par tusin mere te Direct vaar vaar mera naam varat ke apne ibarat nu aggay toria.

    Mukdi gal, ke tuhadi jankari vich eh geet hai te tusin usdi awaz vich sun ke mere ek dost kol confirm vi kar chuke hho, Ki ajay vi Saboot di lod hai ?

    "Manukl Tu Maula" da akhri Stanza suno te meri ghazal naal compare karo.

    ReplyDelete
  4. ਬਖਸ਼ਿੰਦਰ ਜੀ
    ਜੇ ਤਸੀਂ ਇਹ ਮੰਨਦੇ ਹੋ ਕਿ ਤੁਸਾਂ ਇਹ ਗੀਤ ਕਈ ਵਾਰ ਸੁਣਿਆਂ ਹੈ ਤਾਂ ਤੁਸੀਂ ਸਬੂਤ ਮੇਰੇ ਤੋਂ ਮੰਗ ਕੇ ਗੁਮਰਾਹ ਕੀਤਾ ਜਾਂ ਖੁਦ ਵੀ ਗੁਮਰਾਹ ਹੋਏ ਤੇ ਅਜੇ ਵੀ ਅਣਜਾਣ ਬਣ ਕੇ ਪੁਛ ਰਹੇ ਓ ਕਿ ਮੈ ਕਹਿਣਾ ਕੀ ਚਾਹੁੰਦਾ ਹਾਂ ? ਭਾਈ ਸਾਹਿਬ ਇਸੇ ਗੀਤ ਵਿਚ ਮੇਰੇ ਹੇਠ ਲਿਖੇ ਚਾਰ ਸ਼ਿਅਰ:-

    ਅਸਾਂ ਅੱਗ ਦੇ ਵਸਤਰ ਪਾਓਣੇ ਨੇ, ਨਜ਼ਦੀਕ ਨਾ ਹੋ।
    ਅਸਾਂ ਧਰਤ ਆਕਾਸ਼ ਜਲਾਓਣੇ ਨੇ, ਨਜ਼ਦੀਕ ਨਾ ਹੋ।

    ਮੈਨੂ ਸ਼ੀਸ਼ੇ ਨੇ ਠੁਕਰਾ ਕੇ, ਪੱਥਰ ਕੀਤਾ ਹੈ
    ਹੁਣ ਮੈਂ ਸ਼ੀਸ਼ੇ ਤਿੜਕਾਓਣੇ ਨੇ, ਨਜ਼ਦੀਕ ਨਾ ਹੋ।


    ਜਾ ਤੈਥੋਂ ਮੇਰਾ ਸਾਥ, ਨਿਭਾਇਆ ਨਹੀਂ ਜਾਣਾ
    ਮੇਰੇ ਰਸਤੇ ਬੜੇ ਡਰਾਓਣੇ ਨੇ, ਨਜ਼ਦੀਕ ਨਾ ਹੋ।

    ਅਸਾਂ ਸਜਣਾਂ ਦੀ ਗਲਵਕੜੀ ਦਾ, ਨਿਘ ਮਾਣ ਲਿਆ
    ਹੁਣ ਦੁਸ਼ਮਨ ਗਲੇ ਲਗਾਓਣੇ ਨੇ, ਨਜ਼ਦੀਕ ਨਾ ਹੋ।

    ਗਾਏ ਗਏ ਹਨ। ਗੀਤ ਕਈ ਵਾਰ ਸੁਣਿਆਂ ਹੋਵੇਗਾ, ਪਰ ਮੋਜੂਦਾ ਵਿਵਾਦ ਤੋ ਬਾਦ ਤੁਸਾਂ ਸੁਣਿਆ ਤੇ ਮਿਤਰ ਰਵੀ ਸ਼ਰਮਾ ਕੋਲ ਮੇਰੇ ਸ਼ਿਅਰ ਸਰਤਾਜ ਵਲੋਂ ਗਾਏ ਹੋਣ ਦੀ ਗੱਲ ਮੰਨੀ। ਫਿਰ ਅੱਜ ਮੈਨੂ ਠਿੱਬੀ ਦੇਣ ਲਈ ਏਨਾ ਵਾ ਵੇਲਾ ਤੇ ਡਰਾਮਾ ਕਰਨ ਦੀ ਕੀ ਲੋੜ ਪੈ ਗਈ ? ਜਦ ਡਾ: ਹਰਜਿੰਦਰ ਸਿੰਘ ਲਾਲ ਮੇਰੇ ਵੱਡੇ ਵੀਰ ਮੈਨੂ ਕਹਿ ਰਹੇ ਨੇ ਕਿ ਤੂ ਸਬੂਤ ਲੱਭ ਸਰਤਾਜ ਨਾਲ ਗੱਲ ਮੈਂ ਆਪ ਕਰਾਂਗਾ। ਤੁਹਾਨੂ ਕਿਸੇ ਨੇ ਵਿਚੋਲਗੀ ਕਰਨ ਲਈ ਕਿਹਾ ਹੀ ਨਹੀ ਤਾ ਤੁਹਾਨੂ ਘੜੰਮ ਚੌਧਰੀ ਬਨਣ ਦੀ ਕੀ ਲੋੜ ਪੈ ਗਈ ?ਕੱਲ ਤਕ ਜੋ ਤਰਲੋਕ ਸਿੰਘ ਜਜ ਨਾ ਦਾ ਇਕ ਬੰਦਾ ਸੀ ਅੱਜ ਉਹ ਜੱਜ ਸਾਹਿਬ ਹੋ ਗਿਆ ਮੇਰੇ ਮਿੱਤਰ ਜਾਣਦੇ ਨ ਕਿ ਮੈ ਕਿਨਾਂ ਦੋ ਪਾਸਿਓਂ ਛੁਰਾ ਹਾ। ਮੇਰੇ ਵੀਰ ਮੈਂ ਇਕ ਮਿਹਨਤਕਸ਼ ਮਜਦੁਰ ਤੋ ਆਪਣਾ ਜੀਵਨ ਸੰਘਰਸ਼ ਮਈ ਬਿਤਾਇਆ ਤੇ ਅੱਜ ਵੀ ਸੰਘਰਸ਼ਸ਼ੀਲ ਹਾਂ ਤੇ ਤੁਹਾਡੇ ਕਥਿਤ ਛੁਰਾ ਕਲਚਰ ਤੇ ਕੈਂਚੀ ਵਰਗੀ ਕਲਮ ਦਾ ਹਾਮੀ ਨਹੀਂ।ਸੋ ਕਿਰਪਾ ਕਰਕੇ ਈਮਾਨਦਾਰੀ ਤੇ ਸੰਜਦਗੀ ਨਾਲ ਕੋਈ ਜਿੰਮੇਵਾਰੀ ਨਿਭਾ ਸਕਦੇ ਹੋ ਤਾਂ ਠੀਕ ਨਹੀਂ ਤਾ ਚੁਪ ਰਹੋ।

    ReplyDelete
  5. http://www.youtube.com/watch?v=--bTmgaOcg8
    ethe 3.26 ton 4.00 minutes takk suno ji..

    ReplyDelete
  6. sartaaj da ik geet hai- mann kunnto moulla - eh arabic words ne..
    jisda matlab aa..o god on whom shud i depend.

    uss geet wich satinder ne kaafi shayeri sunayi aa vakho vakhre writers di..
    je ik shayer judge saab da sunaa diita..isnu chori kehna galat aa..

    ulta khushi mehsoos karni chahidi aa judge saab nu.. ki sartaaj ne ohna de geet sunaaaye ne stage utte..

    eh gall yaad rakehyio sartaaj ne kiteh bi mention ni keeta ki eh lines khud main likhia..
    galat iljaam laa rahe ne chori da..

    ibadat album wich sartaaj ne deepak jataoi nu tribute diita...ohna di gazal gaa k... hun isnu chori bnaa dena theek aa?
    ik bulle shah da kalaam gayia hai- ki bulle shah nu chori ker leya ?
    kuch tappe gaaye aa.. punjabi lok geet..!


    is karke...bina soche samjhe ajehe biyaan de dene.. koi seeyani gall nahi.
    sartaaj ne 300 gaana likheya hoyia hai.. 50 songs stage te gaaye ne.
    us kolo apna bahut kuch hai sanon layi..je kise hor writers de shayer sunaa diite ik adhi vaar..fir senti hon wali koi gall nhi.
    thnx

    ReplyDelete
  7. ਡਾ: ਸਤਿੰਦਰ ਸਰਤਾਜ ਨੇ ਇਹ ਸ਼ੇਅਰ ਗਾਏ ਹਨ, ਸਭ ਨੇ ਸੁਣੇ ਹਨ, ਕਈ ਕਈ ਵਾਰ ਸੁਣੇ ਹੋਣਗੇ, ਕਿਉਂਕਿ ਸੋਹਣੇ ਅੰਦਾਜ਼ ਵਿੱਚ ਗਾਏ ਹਨ। ਡਾ: ਸਤਿੰਦਰ ਜਿਸ ਅੰਦਾਜ਼ ਦੀ ਮਹਿਫਲ ਨੁਮਾ ਗਾਇਕੀ ਗਾਉਂਦੇ ਹਨ, ਓਸ ਵਿੱਚ ਅਕਸਰ ਹੀ ਮੁਲ ਰਚਨਾ ਦੇ ਨਾਲ ਹੋਰ ਸ਼ਾਇਰੀ ਪੜੀ/ਗਾਈ ਜਾਂਦੀ ਹੈ। ਪਰ ਚੋਰੀ ਦਾ ਇਲਜ਼ਾਮ ਓਸ ਵੇਲੇ ਲਾਇਆ ਜਾਣਾ ਬਣਦਾ ਹੈ ਜੇਕਰ ਕਿਸੇ ਗਾਇਕ ਨੇ ਸ਼ਾਇਰੀ ਆਪਣੇ ਨਾਂਅ ਹੇਠ ਗਾ ਦਿੱਤੀ ਹੋਵੇ ਜਾਂ ਆਪਣੇ ਨਾਂਅ ਥੱਲੇ ਕਿਸੇ ਲੇਖਕ ਨੇ ਰਿਕਾਰਡ ਕਰਵਾ ਲਿਆ ਹੋਵੇ।
    ਵੈਸੇ ਚੋਰੀ ਸਿਰਫ ਸ਼ਾਇਰੀ ਦੀ ਨਹੀਂ ਹੁੰਦੀ, ਕੋਈ ਵੀ ਲਿਖਤ ਦੀ ਹੋ ਸਕਦੀ ਹੈ। ਪਿਛਲੇ ਦਿਨੀਂ ਮੈਂ ਡਾ: ਸਤਿੰਦਰ ਬਾਰੇ ਇੱਕ ਆਰਟੀਕਲ ਸੁਰਾਂਗਲਾ ਸੱਜਣ ਸਤਿੰਦਰ ਸਰਤਾਜ ਯੂਕੇ ਦੇ ਕਿਸੇ ਇੰਟਰਨੈਟ ਅਖ਼ਬਾਰ ਲਈ ਲਿਖਿਆ ਸੀ, ਅਗਲੇ ਹੀ ਦਿਨ ਕਿਸੇ ਲਾਲੀ ਬਾਠ ਮੁਗਲ ਮਾਜ਼ਰਾ ਨਾਂਅ ਦੇ ਬੰਦੇ ਨੇ ਆਪਣੇ ਨਾਂਅ ਨਾਲ ਕਿਸੇ ਨਵਾਂ ਪੰਗਾ ਨਾਂਅ ਸਾਈਟ ਤੇ ਪ੍ਰਕਾਸ਼ਤ ਕਰਕੇ ਪੰਗਾ ਲੈ ਲਿਆ।

    ReplyDelete
  8. paani ch madhani nahin, madhana jiha phir giya hai. Jundge Sahib de mool mudhe ton passe dian behsan hon lagiya han. Bakhshinder di sanjidgi ute njaiez shakk hon laggia hai. eh banda shayad mazak vich iliKAw si ke chori kise chhote mote bande jaan shayar de ghar nahin hoyi sangon ik snmant hasti de ghar hoi hai.
    is pakho Judge sahib nun gussa thuk dena chahida hai. asin sabh tuhade naal haan Judge
    Sahib. (I am co founder of the title Thibi, first published as monthly magazine in late seventies from Jalandhar. I my self got the title registered in my name and logo painted by artist Sukhwant. Bakhshinder and Kulwant were other two co-founders)- Gurmel Singh Sra

    ReplyDelete
  9. Hun Ba-adab hon da pakhand karn vaala shayar aapne sheyer chori kar ke gaun vaale gayak nu 'BESHARM' kehan tak chal gia hai jadon ke pehlan oh eh kehnda si ke asin taan gaal vi 'ji' keh ke kadhde hune haan. Naale eh shayar eh vi dasse ke iss da faisla karaun layi meetings karn/kraun vale is de panchan da hun ki STAND hai.

    ReplyDelete

ਪਿੱਛਾ ਕਰਨ ਵਾਲ਼ੇ