ਸਾਲ 1979 ਸੀ ਤੇ ਮਹੀਨਾ ਨਵੰਬਰ ਦਾ ਸੀ। ਸ਼ਾਇਦ ਬਿਜਲੀ ਬੰਦ ਸੀ, ਨਹੀਂ ਤਾਂ ਗਰਮੀ ਨਾ ਹੋਣ ਦੇ ਬਾਵਜੂਦ ਠਿੱਬੀ ਦਾ ਸੰਪਾਦਕੀ ਮੰਡਲ (ਠਿੱਬੀਮਾਰ ਤਿੱਕੜੀ) ਜਲੰਧਰ ਦੇ ਲਾਜਪਤ ਨਗਰ ਦੀ ਕੋਠੀ ਨੰਬਰ 46 ਦੇ ਟੈਰਿਸ ਉੱਤੇ ਚੰਦ ਦੀ ਚਾਨਣੀ ਵਿਚ ਬੈਠਾ, ‘ਕੀੜਾ......’ ਸਿਰਲੇਖ ਅਧੀਨ ਠਿੱਬੀ ਦੇ ਪਲੇਠੇ ਤੇ ਆਖ਼ਰੀ ਅੰਕ ਲਈ, ਇਹ ਸੰਪਾਦਕੀ ਟਿੱਪਣੀ ਨਾ ਲਿਖ ਰਿਹਾ ਹੁੰਦਾ। ਚੰਦ ਦੀ ਚਾਨਣੀ ਵਿਚ ਬੈਠ ਕੇ ਸੰਪਾਦਕੀ ਟਿੱਪਣੀ ਲਿਖਣ ਦਾ ਸਬੱਬ ਕੀ ਸੀ, ਸੰਪਾਦਕੀ ਮੰਡਲ ਦੇ ਮੈਂਬਰ ਕੌਣ-ਕੌਣ ਸਨ, ਇਹ ਸਭ ਕੁੱਝ ਅੱਗੇ ਦੱਸਦੇ ਰਹਾਂਗੇ, ਹਾਲ ਦੀ ਘੜੀ ਉਹ ਸੰਪਾਦਕੀ ਟਿੱਪਣੀ ਹੀ ਪੜ੍ਹ ਲਓ, ਜੋ ਇਸ ਤਰ੍ਹਾਂ ਹੈ:
ਸਿਧਾਂਤ ਤਾਂ ਸਾਰੇ ਹੀ ਅੱਖਰਾਂ ਤੇ ਸ਼ਬਦਾਂ ਦੀ ਹੱਥਰਸੀ ਹੋ ਨਿੱਬੜੇ ਹਨ, ਇਸ ਕਰ ਕੇ ਹਾਲ ਦੀ ਘੜੀ ਸਾਨੂੰ ਕੋਈ ਅਜਿਹਾ ਸਿਧਾਂਤ ਨਜ਼ਰ ਨਹੀਂ ਆਉਂਦਾ, ਜਿਹੜਾ ਸਾਨੂੰ ਆਪਣਾ ਮੁਦੱਈ ਬਣਾ ਲਵੇ। ਉਂਝ ਭਲਾ ਹੋਵੇ ਵਿਚਾਰੇ ਕਾਮੂ ਦਾ, ਜਿਸ ਨੇ ਵਿਰਲੀ-ਵਿਰਲੀਗੱਲ ਕੰਮ ਦੀ ਕੀਤੀ ਹੈ, ਪਰ ਸਹਿਮਤ ਅਸੀਂ ਉਸ ਨਾਲ਼ ਵੀ ਨਹੀਂ।
ਸਾਨੂੰ ਸਹੁੰ ਐ ਕਿ ਜੇ ਅਸੀਂ ਕਿਸੇ ਦੀ ਝੋਲ਼ੀ ਚੁੱਕੀਏ, ਉਂਝ ਕਿਸੇ ਦੀ ਝੋਲ਼ੀ ਵਿਚ ਏਨਾ ਵਜ਼ਨ ਵੀ ਕਿੱਥੇ ਕਿ ਸਾਨੂੰ ਲਲਚਾਉਣ ਦਾ ਜੇਰਾ ਕਰੇ! ਸੋਹਲੇ ਗਾਉਣ ਦਾ ਕੰਮ ਹੋਰ ਨਿੱਕਲਦੇ ਚੌਣਾਂ ਅਖ਼ਬਾਰਾਂ ਰਸਾਲਿਆਂ ਨੂੰ ਮੁਬਾਰਕ, ਅਸੀਂ ਤਾਂ ਰੁੱਖੀ-ਸੁੱਖੀ ਖਾ ਕੇ ਚੋਪੜੀਆਂ ਤੇ ਦੋ-ਦੋ ਖਾਣ ਵਾਲ਼ਿਆਂ ਨੂੰ ਠਿੱਬੀ ਲਾਉਣ ਤੁਰੇ ਹਾਂ।
ਗੱਲ ਕੌੜੀ ਜ਼ਰੂਰ ਲੱਗੇਗੀ, ਪਰ ਇਉਂ ਅਸੀਂ ਕੌੜੀਆਂ ਕਹਿਣ-ਸੁਣਨ ਦੇ ਆਦੀ ਹਾਂ, ਇਸ ਲਈ ਕਹਿ ਹੀ ਦਿੰਦੇ ਹਾਂ ਕਿ ਇਹ ਠਿੱਬੀ ਜਣੇ-ਖਣੇ ਦੇ ਸਹਾਰਨ ਦੀ ਨਹੀਂ। ਪਰ ਨਾਲ਼ ਹੀ ਕੁੱਝ ਨਵਾਂ ਕਰਨ/ਕਰਾਉਣ ਅਤੇ ਸੁਣਨ- ਪੜ੍ਹਨ ਵਾਲ਼ਿਆਂ ਦਾ ਸੰਸਾਰ ਵਿਚ ਤੋੜਾ ਨਹੀਂ, ਇਹ ਸਾਨੂੰ ਭਰੋਸਾ ਹੈ।
ਹਾਂ! ਜੇ ਅਸੀਂ ਕਿਸੇ ਦੀ ਨਿਹੱਕੀ ਬਦਖੋਈ ਕਰੀਏ ਤਾਂ ਸਾਡੀ ਕਲਮ ਨੂੰ ਸਿਆਹੀ ਨਸੀਬ ਨਾ ਹੋਵੇ।
(ਪਹਿਲੀ ਠਿੱਬੀ ਕਿਸ ਨੂੰ ਲੱਗੀ, ਇਹ ਜਾਨਣ ਲਈ ਇਹ ਪੰਨੇ ਦੇਖਦੇ ਰਹੋ)

No comments:
Post a Comment